ਅਮਰੀਕਾ ਦਾ ਸਪੀਡ ਲਿਮਟਰ ਕਾਨੂੰਨ ਇਸ ਸਾਲ ਹੀ ਬਣ ਸਕਦਾ ਹੈ

ਫੈਡਰਲ  ਮੋਟਰ ਕੈਰੀਅਰ ਸੇਫਟੀ ਐਡਮਨਿਸਟ੍ਰੇਸ਼ਨ ਵੱਲੋਂ ਇਸ ਗੱਲ ਦਾ ਇਸ਼ਾਰਾ ਦਿੱਤਾ ਹੈ ਕਿ ਉਨ੍ਹਾਂ ਵੱਲੋਂ ਇਸ ਸਾਲ ‘ਚ ਹੀ ਹੈਵੀ ਟਰੱਕਾਂ ਲਈ ਸਪੀਡ ਲਿਮਟਰ ਦਾ ਨਿਯਮ ਬਣਾਉਣ ਦੀ ਯੋਜਨਾ ਹੈ।
ਸੀ ਸੀ ਜੇ ਅਨੁਸਾਰ ਡੀ ਓ ਟੀ ਦੀ ਮਾਸਿਕ ਰਿਪੋਰਟ ਜਿਸ ‘ਚ ਸਪੀਡ ਨਿਸਚਤ ਕਰਨ ਲਈ ਕੁੱਝ ਤਬਦੀਲੀਆਂ ਕਰਨ ਦੀ ਗੱਲ ਕਹੀ ਗਈ ਹੈ ਨੂੰ ਮਨਜ਼ੂਰੀ ਲਈ ਟ੍ਰਾਂਸਪੋਰਟੇਸ਼ਨ ਸੈਕਟਰੀ ਐਂਥਨੀ ਫੌਕਸ ਕੋਲ 21 ਮਈ ਤੱਕ ਭੇਜ ਦਿੱਤਾ ਜਾਵੇਗਾ।ਉਸ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਕਾਨੂੰਨ ਦੀ ਸ਼ਕਲ ਦੇਣ ਲਈ ਇਸ ਨੂੰ ਵਾਈਟ ਹਾਊਸ ਦੇ ਆਫਿਸ ਆਫ ਮੈਨੇਜਮੈਂਟ ਅਤੇ ਬਜਟ ਕੋਲ਼ 26 ਜੂਨ ਤੱਕ ਭੇਜ ਦਿੱਤਾ ਜਾਵੇਗਾ ।
ਰਿਪੋਰਟ ‘ਚ ਇਹ ਨਹੀਂ ਦੱਸਿਆ ਗਿਆ ਕਿ ਸਪੀਡ ਦੀ ਹੱਦ ਕਿੰਨੀ ਹੋਵੇਗੀ ਪਰ ਇਹ ਜ਼ਰੂਰ ਦੱਸਿਆ ਗਿਆ ਹੈ ਕਿ ਸੰਭਾਵੀ ਰੂਲ ਵਜੋਂ ਇਹ ਪਹਿਲੀ ਅਕਤੂਬਰ ਨੂੰ ਛਾਪ ਦਿੱਤਾ ਜਾਵੇਗਾ।
ਇਹ ਨਿਯਮ ਜਿਸ ਦੀ ਵਕਾਲਤ ਅਮੈਰਿਕਨ ਟਰੱਕਿੰਗ ਐਸੋਸੀਏਸ਼ਨ ਵੱਲੋਂ ਵੀ ਕੀਤੀ ਜਾ ਰਹੀ ਹੈ FMCSA  ਅਤੇ ਨੈਸ਼ਨਲ ਹਾਈਵੇਅ ਟਰੈਫਿਕ ਸੇਫਟੀ ਐਡਮਨਿਸਟਰੇਸ਼ਨ ਦੇ ਸਾਂਝੇ ਉੱਦਮ ਦਾ ਸਿੱਟਾ ਹੈ।
ਉੱਤਰੀ ਅਮਰੀਕਾ ‘ਚ ਓਨਟਾਰੀਓ ਅਤੇ ਕੁਬੈਕ ਕਨੇਡਾ ਦੇ ਦੋ ਸੂਬੇ ਹਨ ਜਿੱਥੇ ਹੈਵੀ ਟਰੱਕਾਂ ਲਈ ਸਪੀਡ ਲਿਮਟਰ ਜ਼ਰੂਰੀ ਹਨ।
ਸੀ ਸੀ ਜੇ, ਢੰਛਸ਼ਅ ਦੇ ਪਾਲਿਸੀ ਸਬੰਧੀ ਸਹਾਇਕ ਪ੍ਰਬੰਧਕ ਲੈਰੀ ਮਾਈਨਰ ਦਾ ਕਹਿਣਾ ਹੈ ਕਿ ਇਸ ਨਿਯਮ ਦੀ ਪ੍ਰਤੀਕਿਰਿਆ ਵੀ ਹੋਵੇਗੀ ਅਤੇ ਏਜੰਸੀ ਵੱਲੋਂ ਇਹ ਪਤਾ ਲਾਇਆ ਜਾਵੇਗਾ ਕਿ ਕੀ ਇਹ ਨਿਯਮ ਨਵੇਂ ਟਰੱਕਾਂ ‘ਤੇ ਹੀ ਲਾਗੂ ਹੋਵੇਗਾ ਜਾਂ ਨਵਿਆਂ ਜਾਂ ਪੁਰਾਣੇ ਸਾਰਿਆਂ ਟਰੱਕਾਂ ‘ਤੇ।