ਐਂਟਰੀ ਲੈਵਲ ਦੇ ਕਮਰਸ਼ੀਅਲ਼ ਟਰੱਕ ਅਤੇ ਬੱਸ ਡਰਾਇਵਰਾਂ ਲਈ ਨੈਸ਼ਨਲ਼ ਪੱਧਰ ਤੇ ਘੱਟੋ-ਘੱਟ ਟਰੇਨਿੰਗ ਸਟੈਂਡਰਡ ਨਿਯਮਾਂ ਦਾ ਐਲਾਨ

, ਸਿਖਲਾਈ ਦੇਣ ਵਾਲੇ ਵਿਅਕਤੀ ਅਤੇ ਸਕੂਲਾਂ ਵੀ ਘੱਟੋ ਘੱਟ ਯੋਗਤਾ ਜਰੂਰੀ।
ਅਮਰੀਕਾ ਦੇ ਟ੍ਰਾਂਸਪੋਰਟ ਡਿਪਰਟਮੈਂਟ ਦੇ ਅਦਾਰੇ ਫ਼ੈਡਰਲ ਮੋਟਰ ਕੈਰੀਅਰ ਸੇਫ਼ਟੀ ਐਡਮਨਿਸਟ੍ਰੇਸ਼ਨ ਨੇ ਇਕ ਆਖਰੀ ਨਿਯਮ ਦਾ ਐਲਾਨ ਕਰਦੀਆਂ ਹੋਇਆਂ ਐਂਟਰੀ ਲੈਵਲ ਦੇ ਕਮਰਸ਼ੀਅਲ਼ ਟਰੱਕ ਅਤੇ ਬੱਸ ਡਰਾਇਵਰਾਂ ਲਈ ਨੈਸ਼ਨਲ਼ ਪੱਧਰ ਤੇ ਘੱਟੋ-ਘੱਟ ਟਰੇਨਿੰਗ ਸਟੈਂਡਰਡ ਨਿਯਮਾਂ ਸਥਾਪਤ ਕਰਨ ਐਲਾਨ ਕੀਤਾ ਹੈ।
ਇਸ ਨਿਯਮ ਹੇਠ ਸਥਾਪਿਤ ਕੀਤੇ ਗਏ ਸਟੈਂਡਰਡ ਕਮਰਸ਼ੀਅਲ਼ ਮੋਟਰ ਵਾਹਨ ਸੁਰੱਖਿਅਤ ਚਲਾਉਣ ਲਈ ਜਰੂਰੀ ਗਿਆਨ ਅਤੇ ਹੁਨਰ ਦੀ ਗੱਲ ਤੇ ਜੋਰ ਦਿੰਦਾ ਹੈ ਅਤੇ ਐਂਟਰੀ ਲੈਵਲ ਡਰਾਈਵਰਾਂ ਨੂੰ ਸਿਖਲਾਈ ਦੇਣ ਵਾਲੇ ਬਿਜ਼ਨੈਸ ਅਤੇ ਵਿਅਕਤੀ ਲਈ ਜਰੂਰੀ ਯੋਗਤਾ ਵੀ ਸਥਾਪਿਤ ਕਰਦਾ ਹੈ।
ਅਮਰੀਕੀ ਆਵਾਜਾਈ ਸੱਕਤਰ ਐਂਥਨੀ ਫਾਕਸ ਅਨੁਸਾਰ,” ਇਹ ਨਿਰਨਾ ਕਰਨਾ, ਕਿ ਹਰ ਕਿਸੇ ਲਈ ਸੁਰੱਖਿਅਕ ਸੜਕ ਪ੍ਰਦਾਨ ਕਰਨ ਵਿਚ ਡਰਾਇਵਰ ਦਾ ਪੂਰੀ ਤਰਾਂ ਸਿਖਿਅਕ ਹੋਣਾ ਬਹੁਤ ਜਰੂਰੀ ਹੈ।ਵੱਡੇ ਟਰੱਕਾਂ ਅਤੇ ਬੱਸ ਅਪਰੇਟਰਾਂ ਲਈ ਪ੍ਰਵੇਸ਼-ਪੱਧਰ ਉੱਤੇ ਤੈਅ ਕੀਤੇ ਮਿਆਰ ਇਹ ਸਿੱਧ ਕਰਦੇ ਹਨ ਕਿ ਬੋਰਡ ਕੋਲੀਸ਼ਨ ਆਫ਼ ਕਮਰਸ਼ੀਅਲ਼ ਵਹੀਕਲ ਨਾਲ ਸਬੰਧਿਤ ਧਿਰਾਂ ਸੁਰੱਖਿਆ ਪ੍ਰਦਾਨ ਕਰਨ ਲਈ ਵਚਨਬੱਧ ਹੈ।”
ਸੀ.ਡੀ.ਐੱਲ ਦੀਆਂ ਵਿਸਤਾਰਪੂਰਵਕ ਸਿਖਲਾਈ ਲੋੜਾਂ, ਸੁਰੱਖਿਆ ਤੇ ਜੋਰ ਦਿੰਦੀਆਂ ਹਨ ਅਤੇ ਚਾਲਕ ਦੀ ਕਾਬਲੀਅਤ ਨੂੰ ਵਧਾਵਾ ਦਿੰਦੀਆਂ ਹਨ; ਨਤੀਜੇ ਵੱਜੌਂ ਵਧੇਰੇ ਜਾਨਾਂ ਸੁਰੱਖਿਅਤ ਰਹਿਣਗਿਆਂ, ਤੇਲ਼ ਦੀ ਵਰਤੋਂ ਅਤੇ ਪ੍ਰਦੂਸ਼ਨ ਨੂੰ ਘੱਟ ਕਰਨਗੀਆਂ, ਵਹੀਕਲ ਦੀ ਸਾਂਭ ਸੰਭਾਲ ਦਾ ਖਰਚਾ ਘੱਟੇਗਾ ਅਤੇ ਉਦਯੋਗਿਕ ਪੱਧਰ ਤੇ ਬਿਹਤਰ ਪ੍ਰਦਰਸ਼ਨ ਹੋਵੇਗਾ।ਇਹ ਨਿਯਮ ਕਾੰਗਰਸ ਵੱਲੋਂ 21ਵੀਂ ਸਦੀ ਦੇ “ਮੂਵਿੰਗ ਅਹੈੱਡ ਫਾੱਰ ਪ੍ਰੌਗਰੈੱਸ” ਐਕਟ ਵਿਚ ਅਹਿਮ ਦੱਸਿਆ ਗਿਆ ਸੀ।
ਐੱਫ.ਐੱਮ.ਸੀ.ਐੱਸ.ਏ ਦੇ ਪ੍ਰਸ਼ਾਸਕ ਟੀ.ਐੱਫ.ਸਕੋਟ.ਡਾਰਲਿੰਗ ਅਨੁਸਾਰ,” ਨਵਾਂ ਨਿਯਮ ਲਗਾਤਾਰ ਅਤੇ ਤਾਲਮੇਲ ਭਰਿਆਂ ਕੋਸ਼ਿਸ਼ਾਂ ਨੂੰ ਦਰਸਾਉਂਦਾ ਹੈ ਤਾਂ ਜੋ ਸਾਡੇ ਰਾਸ਼ਟਰ ਦੀਆਂ ਸੜਕਾਂ ਤੇ ਸੁਰੱਖਿਆ ਵਧਾਉਣ ਲਈ ਲਾਹੇਵੰਦ ਹੋਵੇਗਾ।
ਸਾਡੇ ਹਿੱਸੇਦਾਰਾਂ ਦੀਆਂ ਕੋਸ਼ਿਸ਼ਾਂ ਬਿਨ੍ਹਾਂ ਇਹ ਮਹੱਤਵਪੂਰਨ ਅਤੇ ਜੀਵਨ ਬਚਾਉਣ ਵਾਲਾ ਨਿਯਮ ਬਣਾਉਣਾ ਸੰਭਵ ਨਹੀਂ ਸੀ।ਅਸੀਂ ਖਾਸ ਤੌਰ ਤੇ ਸਾਡੀ ਪ੍ਰਵੇਸ਼-ਪੱਧਰੀ ਡਰਾਈਵਰ ਸਿਖਲਾਈ ਸਲਾਹਕਾਰ ਕਮੇਟੀ ਦੀ ਇਸ ਨਿਯਮ ਬਣਾਉਣ ਦੇ ਕਾਰਜ ਦੌਰਾਨ ਉਹਨਾਂ ਦੀਆਂ ਅਣਥੱਕ ਕੋਸ਼ਿਸ਼ਾਂ ਅਤੇ ਸੜਕ ਸੁਰੱਖਿਆ ਬਣਾਉਣ ਅਤੇ ਵਧਾਉਣ ਲਈ ਸ਼ਲਾਘਾ ਕਰਦੇ ਹਾਂ।
ਬੁੱਧਵਾਰ ਨੂੰ ਐਲਾਨ ਕੀਤੇ ਗਏ ਅਖੀਰਲੇ ਨਿਯਮ ਅਨੁਸਾਰ, ਜੋ ਵਿਅਕਤੀ ਵੀ ਸੀ.ਡੀ.ਐੱਲ ਚਾਹੁੰਦੇ ਹਨ, ਉਹਨਾਂ ਨੂੰ ਇਹਨਾਂ ਐਫ਼. ਐਮ. ਸੀ. ਐਸ. ਏ. ਦੇ ਸਟੈਡਰਡ ਅਤੇ ਨਵੇਂ ਨਿਯਮਾਂ ਅਨੁਸਾਰ ਨਾਲਜ਼ ਟਰੇਨਿੰਗ, ਸਿਖ਼ਲਾਈ ਅਤੇ ਰੋਡ ਤੇ ਟਰੱਕ ਚਲਾਉਣ ਵਿੱਚ ਆਪਣੀ ਮੁਹਾਰਤ ਸਿੱਧ ਕਰਨੀ ਪਵੇਗੀ।
ਕਿਸੇ ਵੀ ਵਿਅਕਤੀਗਤ ਸਿਖਲਾਈ ਪ੍ਰੌਗ੍ਰਾਮ ਦੌਰਾਨ ਆਪਣੇ ਗਿਆਨ ਅਤੇ ਬਿਹਾਇੰਡ-ਦਾ-ਵ੍ਹਿਲ ਸਿਖਲਾਈ ਦੇ ਪ੍ਰਦਰਸ਼ਨ ਲਈ ਕੁਝ ਜਰੂਰੀ ਗਿਣਤੀ ਦੇ ਘੰਟਿਆਂ ਦੀ ਲੋੜ ਨਹੀਂ ਹੈ, ਪਰ ਸਿਖਲਾਈ ਦੇਣ ਵਾਲ਼ੇ ਲਈ ਅਹਿਮ ਹੈ ਕਿ ਹਰ ਸੀ.ਡੀ.ਐੱਲ ਲੈਣ ਵਾਲਾ ਵਿਅਕਤੀ ਹਰ ਤਰ੍ਹਾਂ ਦੀ ਲੋੜੀਂਦੀ ਸਿਖਲਾਈ ਦੇ ਹਰ ਪੜਾਅ ਤੇ ਭਰਪੂਰ ਕਾਬਲਿਅਤ ਦਾ ਪ੍ਰਦਰਸ਼ਨ ਕਰੇਗਾ।
ਅਖੀਰਲੇ ਨਿਯਮ ਅਨੁਸਾਰ, ਜਰੂਰੀ ਤੌਰ ਤੇ, ਕੋਲੰਬਿਆ ਡਿਸਟਰਕ, ਸਾਰੀਆਂ ਯੂ ਐਸ ਟੈਰਿਟਰੀ ਅਤੇ ਸਾਰੀਆਂ 50 ਸਟੇਟਾਂ ਵਿਚ ਵਿਸਤਾਰਪੂਰਵਕ ਸਿਖਲਾਈ ਹੇਠ ਲਿਖੇ ਅਨੁਸਾਰ ਲਾਗੂ ਹੁੰਦੀ ਹੈ:, ਪਹਿਲੀ-ਵਾਰ ਸੀ.ਡੀ.ਐੱਲ ਲੈਣ ਵਾਲਿਆਂ ਵਿੱਚ ਸ਼ਾਮਿਲ਼ ਹਨ
1. ਕਲਾਸ-ਏ ਸੀ.ਡੀ.ਐੱਲ
2. ਕਲਾਸ-ਬੀ ਸੀ.ਡੀ.ਐੱਲ
ਮੌਜੂਦਾ ਸੀ.ਡੀ.ਐੱਲ ਵਾਲੇ ਜੋ ਲਾਈਸੈਂਸ ਅੱਪਗਰੇਡ ( ਉਦਾਹਰਨ ਦੇ ਤੌਰ ਤੇ ਕਲਾਸ-ਬੀ ਸੀ.ਡੀ.ਐੱਲ ਵਾਲੇ ਕਲਾਸ-ਏ ਸੀ.ਡੀ.ਐੱਲ ਅੱਪਗ੍ਰੇਡ) ਚਾਹੁੰਦੇ ਹਨ ਜਾਂ ਜੋ ਖਤਰਨਾਕ ਪਦਾਰਥਾਂ ਢੋਣਾ ਚਾਹੁੰਦੇ ਹਨ ਜਾਂ ਜੋ ਮੋਟਰਕੋਚ ਅਤੇ ਸਕੂਲ ਬਸਾਂ ਚਲਾਉਣਾ ਚਾਹੁੰਦੇ ਹਨ।
ਇਹ ਸਾਰੇ ਵਿਅਕਤੀਆਂ ਲਈ ਐਂਟਰੀ ਲੈਵਲ ਡਰਾਈਵਰ ਸਿਖਲਾਈ ਦੀਆਂ ਲੋੜਾਂ ਪੂਰੀਆਂ ਕਰਨਾ ਜਰੂਰੀ ਹੈ ਅਤੇ ਅਖੀਰਲੇ ਨਿਯਮ ਦੁਆਰਾ ਸਥਾਪਿਤ ਯੋਗਤਾ ਮਿਆਰ ਨੂੰ ਮੇਲ ਖਾਂਦੇ ਕੋਰਸ ਦੀ ਪੂਰਤੀ ਕਰਨਾ ਜਰੂਰੀ ਹੈ।ਐੱਫ.ਐੱਮ.ਸੀ.ਐੱਸ.ਏ ਅਨੁਸਾਰ ਜੋ ਸੰਸਥਾਵਾਂ ਮੌਜੂਦਾ ਸਮੇਂ ਵਿਚ ਐਂਟਰੀ ਲੈਵਲ ਡਰਾਈਵਰ ਸਿਖਲਾਈ ਪ੍ਰਦਾਨ ਕਰ ਰਹੀਆਂ ਹਨ, ਜਿਸ ਵਿਚ ਮੋਟਰ ਕੈਰੀਅਰਜ਼, ਸਕੂਲੀ ਜਿਲੇ, ਇੰਡੀਪੈਂਡੈਂਟ ਸਿਖਲਾਈ ਸਕੂਲ ਅਤੇ ਹੋਰ ਵਿਅਕਤੀ ਆਦਿ ਨੂੰ ਨਵੇਂ ਨਿਯਮਾਂ ਅਨੁਸਾਰ ਸਿਖਲਾਈ ਦੇਣੀ ਪਵੇਗੀ।
ਕੁੱਝ ਸੀ.ਡੀ.ਐੱਲ ਡਰਇਵਰ ਇਸ ਨਿਯਮ ਦੀ ਹੱਦ ਵਿਚ ਨਹੀਂ ਆਉਂਦੇ। ਉਦਾਹਰਨ ਦੇ ਤੌਰ ਤੇ: ਮਿਲਿਟਰੀ ਡਰਾਈਵਰ, ਕਿਸਾਨ, ਫ਼ਾਇਰ ਫ਼ਾਈਟਰ।
ਇਹ ਐਂਟਰੀ ਲੈਵਲ ਡਰਾਈਵਰ ਸਿਖਲਾਈ ਨਿਯਮ 6 ਫਰਵਰੀ, 2017 ਨੂੰ ਲਾਗੂ ਹੋਵੇਗਾ ਅਤੇ ਇਸ ਨਿਯਮ ਦੀ ਪਾਲਣਾ ਕਰਨ ਦੀ ਆਖ਼ਰੀ ਮਿਤੀ ਫਰਵਰੀ 2020 ਹੋਵੇਗੀ।