ਟਰੱਕਿੰਗ ਐਚ ਆਰ ਕੈਨੇਡਾ ਵਾਲ਼ੇ ਮੰਗ ਰਹੇ ਹਨ ਤੁਹਾਡੀ ਸਲਾਹ

ਔਟਵਾ, ਉਨਟਾਰੀਓ- ਟਰੱਕਿੰਗ ਐਚ ਆਰ ਕੈਨੇਡਾ ਵੱਲੋਂ ਕਮ੍ਰਸ਼ਲ ਵਹੀਕਲ ਆਪਰੇਟਰ ( ਟਰੱਕ ਡਰਾਈਵਰ ਦੀ ਡਿਉਟੀ) ਸਬੰਧੀ ਇੱਕ ਨੈਸ਼ਨਲ ਆਕੂਪੇਸ਼ਨਲ ਸਟੈਂਡਰਡ ਦੀ ਤਜ਼ਵੀਜ਼ ਜਾਰੀ ਕੀਤੀ ਹੈ। ਇਸ ਰਾਹੀਂ ਟਰੱਕ ਡਰਾਈਵਰ ਦੇ ਕੰਮ ਸਬੰਧੀ ਵਿਸਥਾਰ ਨਾਲ਼ ਪਤਾ ਲੱਗੇਗਾ। ਇਸ ਸੰਸਥਾ ਵੱਲੋਂ ਟਰੱਕ ਇੰਡਸਟਰੀ ਨਾਲ਼ ਸਬੰਧਤ ਸਾਰੇ ਲੋਕਾਂ ਨੂੰ ਇਸ ਨੂੰ ਧਿਆਨ ਨਾਲ਼ ਪੜ੍ਹ ਕੇ ਆਪਣੇ ਵਿਚਾਰ ਦੇਣ ਲਈ ਕਿਹਾ ਗਿਆ ਹੈ।
ਟਰੱਕਿੰਗ ਐਚ ਆਰ ਦੀ ਮੁੱਖ ਪ੍ਰਬੰਧਕ ਏਂਜਲਾ ਸਪਲਿੰਟਰ ਦਾ ਕਹਿਣਾ ਹੈ, ” ਅੰਤਮ ਦਸਤਾਵੇਜ਼ ‘ਚ ਇਸ ਤਰ੍ਹਾਂ ਦੀ ਜਾਣਕਾਰੀ ਹੋਵੇਗੀ ਜਿਸ ਨਾਲ਼ ਸਿਖਲਾਈ ਪ੍ਰੋਗਰਾਮਾਂ ਦੀ ਅਗਵਾਈ ਦੀ ਜਾਣਕਾਰੀ ਦੇ ਨਾਲ਼ ਨਾਲ਼ ਇਸ ਨੂੰ ਵੀ ਯਕੀਨੀ ਬਣਾਇਆ ਜਾਵੇਗਾ ਕਿ ਟ੍ਰੇਨਿੰਗ ਲੈਣ ਅਤੇ ਲਾਇਸੰਸ ਪ੍ਰਾਪਤ ਕਰਨ ਵਾਲ਼ੇ ਡ੍ਰਾਈਵਰਾਂ ਨੂੰ ਸਹਿਜੇ ਹੀ ਨੌਕਰੀ ਮਿਲ ਸਕੇ ਅਤੇ ਇਸ ਨਾਲ਼ ਟਰੱਕਿੰਗ ਇੰਡਸਟਰੀ ਦੀਆਂ ਲੋੜਾਂ ਵੀ ਪੂਰੀਆਂ ਹੋ ਸਕਣ।” ਇਹ ਪ੍ਰੌਜੈਕਟ ਡ੍ਰਾਈਵਰ ਬਣਨ ਲਈ ਲੋੜੀਂਦੀ ਸਿਖਲਾਈ ਲਈ ਇੱਕ ਜ਼ਰੂਰੀ ਕਦਮ ਵੀ ਹੈ ਅਤੇ ਇਹ ਟਰੱਕ ਡ੍ਰਾਈਵਿੰਗ ਨੂੰ ਇੱਕ ਸਕਿੱਲਡ ਆਕੂਪੇਸ਼ਨ ਬਣਾਉਣ ਦਾ ਵੀ ਇੱਕ ਯੋਗ ਯਤਨ ਵੀ ਹੈ।

ਇਸ ਡਰਾਫਟ ਵਾਲ਼ੇ ਦਸਤਾਵੇਜ਼ ਜੋ ਟਰੱਕਿੰਗ ਐਚ ਆਰ ਕੈਨੇਡਾ ਦਾ ‘ਡਰਾਈਵਿੰਗ ਦਾ ਫਿਊਚਰ ਪ੍ਰੌਜੈਕਟ ( ਜਿਸ ਨੂੰ ਕੈਨੇਡੀਅਨ ਟਰੱਕਿੰਗ ਅਲਾਇੰਸ ਅਤੇ ਸਾਰੀਆਂ ਪ੍ਰੋਵਿੰਸ਼ੀਅਲ ਟਰੱਕਿੰਗ ਐਸੋਸੀਏਸ਼ਨਾਂ ਵੱਲੋਂ ਸਹਾਇਤਾ ਦਿੱਤੀ ਜਾ ਰਹੀ ਹੈ) ਅਤੇ ਇਸ ਦੀ ਨਿਗਰਾਨੀ ਕਨੇਡਾ ਭਰ ਦੇ ਨੈਸ਼ਨਲ ਵਰਕਿੰਗ ਗਰੁੱਪ ਦੇ ਫਲੀਟ ਦੇ ਅਧਿਕਾਰੀਆਂ ਵੱਲੋਂ ਕੀਤੀ ਜਾ ਰਹੀ ਹੈ।
ਟਰੱਕਿੰਗ ਐਚ ਆਰ ਕੈਨੇਡਾ ਦਾ ਕਹਿਣਾ ਹੈ ਕਿ ਡ੍ਰਾਈਵਰਾਂ ਨੂੰ ਇਹ ਸ਼ਰਤਾਂ ਪੂਰੀਆਂ ਕਰਨ ਦੀ ਤਜ਼ਵੀਜ਼ ਹੈ:
* ਉਹ ਇਕੱਲਾ ਟਰੱਕ ਜਾਂ ਟਰੱਕ ਟਰੇਲਰ ਚਲਾਉਣਾ ਜਿਸ ਦਾ ਕੁੱਲ ਭਾਰ 45,000 ਕਿੱਲੋ ਜਾਂ 100,000 ਪੌਂਡ ਤੱਕ ਹੋਵੇ।
* ਉਹ ਭਾਰ ਢੋਣਾ ਜਿਹੜਾ ਕਾਰਗੋ- ਵੈਨ- ਸਟਾਈਲ ਟ੍ਰੇਲਰ ਦਾ ਹੋਵੇ।
* ਆਮ ਭਾਰ ਨੂੰ ਸੰਭਾਲਣਾ, ਲੈੱਸ ਦੈਨ ਟਰੱਕਲੋਡ( ਐਲ ਟੀ ਐਲ), ਜਾਂ ਲੂਜ਼ ਫਰੇਟ, ਟੇਲਗੇਟ ਡਲਿਵਰੀਜ਼, ਇੰਟਰਸਿਟੀ ਪਿੱਕ ਅੱਪਸ ਐਂਡ ਡਲਿਵਰੀਜ਼ ( ਪੀ ਐਂਡ ਡੀ), ਇਨਰ ਸਿਟੀ ਟ੍ਰੈਵਲ, ਪੋਟੈਂਸ਼ਲੀ ਹੀਟਡ (ਪਰ ਨਾਨ- ਰੈਫਰੀਜੀਏਟਡ) ਲੋਡ।
* ਸ਼ਹਿਰੀ,ਰਿਜਨਲ ਅਤੇ ਨੈਸ਼ਨਲ ਸੜਕਾਂ ‘ਤੇ ਚਲਾਈ- ਪਹਾੜੀ ਪਾਸ ਤੋਂ ਬਿਨਾ ਹਰ ਤਰ੍ਹਾਂ ਦੇ ਧਰਾਤਲ ‘ਚ
* ਹਰ ਤਰ੍ਹਾਂ ਦੇ ਮੌਸਮ ‘ਚ ਆਪਰੇਟ ਕਰਨਾ। ਕਮ੍ਰਸ਼ਲ ਵਹੀਕਲ ਆਪਰੇਟਰਜ਼( ਟਰੱਕ ਡ੍ਰਾਈਵਰ) ਜਿਨ੍ਹਾਂ ਨੇ ਅਜੇ ਨੈਸ਼ਨਲ ਆਕੂਪੇਸ਼ਨਲ ਸਟੈਂਡਰਡ ਪ੍ਰਾਪਤ ਕਰਨਾ ਹੈ, ਨੂੰ ਉਨ੍ਹਾਂ ਦੇ ਮਾਲਕ ਦੀ ਮਰਜ਼ੀ ਅਨੁਸਾਰ ਭੈੜੇ ਮੌਸਮ ‘ਚ ਚਲਾਉਣ ਤੋਂ ਛੋਟ ਮਿਲ ਸਕਦੀ ਹੈ।
ਤੁਸੀਂ ਇਸ ਡਰਾਫਟ ਨੂੰ ਇਸ ਸਾਈਟ ਤੋਂ ਡਾਊਨਲੋਡ ਵੀ ਕਰ ਸਕਦੇ ਹੋ: : : http://www.truckinghr.com ਇਸ ਸਬੰਧੀ ਸੁਝਾਅ 16 ਜਨਵਰੀ 2015 ਸ਼ਾਮ 5 ਵਜੇ ( ਈ ਐਸ ਟੀ) ਤੱਕ ਭੇਜਣ ਲਈ ਕਿਹਾ ਗਿਆ ਹੈ।