ਟਰੱਕਿੰਗ ਕਰਾਈਮ ਦਾ ਗੁੱਝਾ ਭੇਦ

ਇਹ ਇੱਕ ਅਜਿਹਾ ਗੁੱਝਾ ਭੇਦ ਹੈ ਜਿਸ ਬਾਰੇ ਨਾ ਤਾਂ ਤੁਹਾਨੂੰ ਕਿਸੇ ਟਰੱਕਿੰਗ ਬਰੋਸ਼ਰ ਵਿੱਚ ਲਿਖਿਆ ਮਿਲੇਗਾ, ਨਾ ਕਿਸੇ ਭਰਤੀ ਮੇਲੇ ‘ਤੇ ਇਸ ਬਾਰੇ ਸੁਣੋਗੇ ਤੇ ਨਾ ਕਿਸੇ ਇਸ਼ਤਿਹਾਰ ਵਿੱਚ ਜੋ ਡਰਾਈਵਰਾਂ ਦੀ ਖਿੱਚ ਦਾ ਕੇਂਦਰ ਹੋਵੇ। ਇਸ ਨੂੰ ਨਾ ਕੋਈ ਡਰਾਈਵਿੰਗ ਸਕੂਲ ਜਾਂ ਇਨਸਪੈਕਸ਼ਨ ਸਟੇਸ਼ਨ ਹੀ ਚਰਚਾ ਦਾ ਵਿਸ਼ਾ ਬਣਾਉਂਦਾ ਹੈ। ਮੁੱਖ ਤੌਰ ‘ਤੇ ਟਰੱਕਿੰਗ ਕਰਾਈਮ ਦੋ ਪ੍ਰਕਾਰ ਦੀ ਹੈ – ਵਿਉਂਤਬਧ ਅਤੇ ਮੌਕੇ ਅਨੁਸਾਰ। ਵਿਉਂਤਬਧ ਕਰਾਈਮ ਇਕ ਵੱਡਾ ਧੰਦਾ ਬਣ ਗਈ ਹੈ। ਇਹ ਕਰਾਈਮ ਟਰੱਕ ਦਾ ਸਮਾਨ ਜਾਂ ਲੋਡ ਪ੍ਰਾਪਤ ਕਰਨ ਲਈ ਹੁੰਦੀ ਹੈ। ਮੌਕਾ ਪ੍ਰਸਤ ਕਰਾਈਮ ਵਾਲੇ ਭੋਲੇ ਬਣਕੇ ਡਰਾਈਵਰਾਂ ਨੂੰ ਸ਼ਿਕਾਰ ਬਣਾਉਂਦੇ ਹਨ।
ਰਾਤ ਸਮੇਂ ਚੋਰੀ ਦੇ ਟਰੈਕਟਰ ਨਾਲ ਕਿਸੇ ਟਰੱਕ ਅਹਾਤੇ ਵਿਚ ਸੰਨ੍ਹ ਲਾਉਣੀ ਅਤੇ ਸਮਾਨ ਲੱਦ ਕੇ ਲੈ ਜਾਣਾ ਜਾਂ ਬਾਰਡਰ ਪਾਰ ਲਿਜਾਣ ਲਈ ਟਰੈਕਟਰ ਵਿੱਚ ਗੁਪਤ ਡਰੱਗ ਭਰਨੀ ਆਦਿ ਵਿਉਂਤਬਧ ਕਰਾਈਮ ਹੈ। ਦੂਜੇ ਪਾਸੇ ਕੋਈ ਆਦਮੀ ਬਿਮਾਰੀ ਜਾਂ ਕਾਰ ਖਰਾਬ ਹੋਣ ਦਾ ਨਾਟਕ ਕਰਦਾ ਹੈ ਤਾਂ ਕਿ ਕੋਈ ਭੋਲਾ ਟਰੱਕ ਡਰਾਈਵਰ ਰੁੱਕ ਜਾਵੇ ਅਤੇ ਲੁਟਿਆ ਜਾ ਸਕੇ- ਮੌਕਾ ਪ੍ਰਸਤ ਕਰਾਈਮ ਹੈ। ਕੁਝ ਸਮਾਂ ਪਹਿਲਾਂ ਅਜਿਹੀਆਂ ਗੱਡੀਆਂ ਦੀ ਸਮੱਸਿਆ ਸੀ ਜੋ ਸੁੰਨਸਾਨ ਥਾਵਾਂ ਤੇ ਟਰੱਕਾਂ ਨੂੰ ਰੋਕ ਲੈਂਦੀਆਂ ਸਨ। ਇਹ ਅਪਰਾਧੀ ਮੌਕਾ ਪ੍ਰਸਤ ਹੁੰਦੇ ਹਨ। ਜੇ ਕਰ ਤੁਸੀਂ ਖਤਰਾ ਮਹਿਸੂਸ ਕਰਦੇ ਹੋ ਤਾਂ ਕਦੇ ਨਹੀਂ ਰੁਕੋ। ਜਿਵੇਂ ਤੁਸੀਂ ਠੀਕ ਸਮਝੋ ਡਿਸਪੈਚ ਜਾਂ 911 ‘ਤੇ ਕਾਲ ਕਰੋ ਅਤੇ ਸਾਰੀ ਰਿਪੋਰਟ ਦੇਵੋ। ਪਿਛਲੇ ਕੁਝ ਸਾਲਾਂ ਵਿੱਚ ਇਸ ਕਰਾਈਮ ਦੀ ਰੂਪ-ਰੇਖਾ ਵੀ ਬਦਲਦੀ ਜਾ ਰਹੀ ਹੈ। ਹੁਣ ਇਲੈਕਟ੍ਰਾਨਿਕ ਜਾਂ ਸਿਗਰਟਾਂ ਲੁੱਟਣ ਦੀ ਥਾਂ ਖਾਧ ਪਦਾਰਥਾਂ ਅਤੇ ਕਪੜਿਆਂ ਦੀ ਲੁਟ ਵਧੇਰੇ ਹੈ।
ਮੌਕਾ ਪ੍ਰਾਪਤ ਅਪਰਾਧ ਵੀ ਵਧ ਰਹੇ ਹਨ। ਇਨ੍ਹਾਂ ਦਾ ਨਿਸ਼ਾਨਾ ਸੋਚਿਆ ਵਿਚਾਰਿਆ ਨਹੀਂ ਹੁੰਦਾ। ਪੇਂਡੂ ਅਤੇ ਦੂਰ-ਦੁਰਾਡੇ ਦੇ ਛੋਟੇ ਸ਼ਹਿਰਾਂ ਨੂੰ ਜਾਣ ਵਾਲੇ ਡਰਾਈਵਰ ਅਕਸਰ ਇਨ੍ਹਾਂ ਦਾ ਸ਼ਿਕਾਰ ਬਣਦੇ ਹਨ। ਕਿਉਂਕਿ ਉਹਨਾਂ ਦੀ ਪਛਾਣ ਟਰੱਕ ਦੀ ਨੰਬਰ ਪਲੇਟ ਤੋਂ ਹੋ ਜਾਂਦੀ ਹੈ। ਬੀਤੇ ਅਗਸਤ ਮਹੀਨੇ ਵਿੱਚ ਟਰੱਕ ਮਾਲਕਾਂ, ਡਰਾਈਵਰਾਂ ਅਤੇ ਕਨੇਡੀਅਨ ਟਰੱਕਿੰਗ ਐਲਾਇੰਸ ਦੀ ਪਬਲਿਕ ਸੇਫਟੀ ਦੇ ਫੈਡਰਿਲ ਮਨਿਸਟਰ ੜਚਿ ਠੋੲਾਸ ਨਾਲ ਮੀਟਿੰਗ ਹੋਈ ਸੀ। ਮੁੱਖ ਏਜੰਡਾ ਮਾਲ ਦੀ ਚੋਰੀ ਸੀ। ਤੁਹਾਨੂੰ ਆਪਣੇ ਆਪ ਦਾ ਬਚਾਅ ਕਰਨ ਦੀ ਲੋੜ ਹੈ ਅਤੇ ਜਿਸ ਕੰਪਨੀ ਲਈ ਤੁਸੀਂ ਕੰਮ ਕਰਦੇ ਹੋ ਉਸਦੇ ਪ੍ਰੋਗਰਾਮ ਅਤੇ ਪਾਲਸੀਆਂ ਵੀ ਇਸੇ ਗੱਲ ‘ਤੇ ਕੇਂਦ੍ਰਿਤ ਹੋਣੀਆ ਚਾਹੀਦੀਆਂ ਹਨ।
ਮਾਲ ਚੋਰੀ ਵਿੱਚ ਕਈ ਵਾਰੀ ਭੇਤੀ ਦਾ ਹੀ ਕੰਮ ਹੁੰਦਾ ਹੈ। ਜਦੋਂ ਅਸੀਂ ਅਜਿਹੇ ਡਰਾਈਵਰ ਰੱਖ ਲੈਂਦੇ ਹਾਂ ਜਿਸਦੇ ਕਰਿਮਨਲ ਰਿਕਾਰਡ ਦੀ ਚੈਕਿੰਗ ਨਹੀਂ ਕਰਵਾਈ ਹੁੰਦੀ ਤਾਂ ਖਤਰਾ ਵੱਧ ਜਾਂਦਾ ਹੈ। ਉਹ ਮਾਲ ਜਾਂ ਰੂਟ ਦਾ ਮੁਖਬਰ ਹੋ ਸਕਦਾ ਹੈ। ਆਪਣੇ ਲੋਡ, ਰੂਟ ਅਤੇ ਪਹੁੰਚ ਸਥਾਨ ਖਾਸ ਕਰ ਬਾਰਡਰ ਪਾਰ ਜਾਣਾ ਹੋਵੇ ਤਾਂ ਸੂਚਨਾ ਗੁਪਤ ਰੱਖੋ। ਡਰਾਈਵਰਾਂ ਨੂੰ ਕੰਪਨੀ ਵੱਲੋਂ ਵੀ ਸਕਿਉਰਟੀ ਬਾਰੇ ਪੂਰੀ ਟ੍ਰੇਨਿੰਗ ਅਤੇ ਜਾਣਕਾਰੀ ਦੇਣੀ ਚਾਹੀਦੀ ਹੈ। ਤੁਸੀਂ ਰੁਕਣ ਦੀ ਬਜਾਏ ਕਿਸੇ ਅਜਿਹੀ ਸੰਸਥਾ ਨੂੰ ਫੋਨ ਕਰ ਸਕਦੇ ਹੋ ਜੋ ਰਾਹਗੀਰ ਦੀ ਮਦਦ ਕਰ ਸਕਦੀ ਹੋਵੇ। ਪਿਛਲੇ ਸਾਲ ਅਲੲਣ ਢਰੳਸੲਰ ਨਾਲ ਜੋ ਵਾਪਰਿਆ ਉਹ ਕੇਵਲ ਪੰਜ ਮਿੰਟ ਦੀ ਦਿੱਤੀ ਹੋਈ ਸਕਿਉਰਟੀ ਟਰੇਨਿੰਗ ਨਾਲ ਟਲ ਸਕਦਾ ਸੀ।
ਸਕਿਉਰਟੀ ਟਰੇਨਿੰਗ ਵਿੱਚ ਇਹ ਵੀ ਦੱਸਣ ਦੀ ਲੋੜ ਹੈ ਕਿ ਕਿੱਥੇ ਅਤੇ ਕਿਵੇਂ ਰੁਕਿਆ ਜਾ ਸਕਦਾ ਹੈ, ਸੀਲਾਂ ਅਤੇ ਲੋਡ ਕਿੱਥੇ ਚੈੱਕ ਕਰਨੇ ਹਨ, ਕੀ ਕੋਈ ਮੋਟਰ ਗੱਡੀ ਤੁਹਾਡਾ ਪਿੱਛਾ ਤਾਂ ਨਹੀਂ ਕਰ ਰਹੀ, ਰੈੱਡ ਜ਼ੋਨ ਕਿੱਥੇ-ਕਿੱਥੇ ਹੈ ਆਦਿ। ਰੈੱਡ ਜ਼ੋਨ ਖਤਰਨਾਕ ਖੇਤਰ ਹੁੰਦਾ ਹੈ ਉੱਥੇ ਰੁਕਣਾ ਨਹੀਂ ਚਾਹੀਦਾ। ਬਹੁਤੀ ਵਾਰੀ ਮਾਲ ਅਸੁਰੱਖਿਅਤ ਅਹਾਤੇ ਤੋਂ ਵੀ ਚੋਰੀ ਹੁੰਦਾ ਹੈ ਅਤੇ ਜੇਕਰ ਮਾਲਕ ਅਜਿਹੇ ਥਾਂ ਟਰੱਕ ਰੋਕਣ ਲਈ ਕਹਿੰਦੇ ਹਨ ਤਾਂ ਡਰਾਈਵਰ ਨੂੰ ਵਧੇਰੇ ਚੌਕਸ ਰਹਿਣਾ ਪਵੇਗਾ।
ਹਰ ਕੋਈ ਧੋਖੇਬਾਜ਼ ਵੀ ਨਹੀਂ ਹੁੰਦਾ ਤੇ ਹਰ ਇੱਕ ‘ਤੇ ਸ਼ੱਕ ਕਰਨਾ ਵੀ ਠੀਕ ਨਹੀਂ। ਸਾਨੂੰ ਚੰਗੀ ਜਜਮੈਂਟ ਅਤੇ ਚੌਕਸੀ ਵਰਤਣ ਦੀ ਲੋੜ ਹੈ। ਯਕੀਨੀ ਬਣਾਉ ਕਿ ਅਗਲੇ ਟਰਿਪ ‘ਤੇ ਤੁਸੀਂ ਉਪਰੋਕਤ ਗੱਲਾਂ ਦਾ ਧਿਆਨ ਰੱਖੋਗੇ।