ਨੈਸ਼ਨਲ਼ ਡਰੱਗ ਅਤੇ ਸ਼ਰਾਬ ਕਲੀਅਰਿੰਗ ਹਾਊਸ ਸਥਾਪਿਤ- ਕਮਰਸ਼ੀਅਲ਼ ਡਰਾਈਵਰਾਂ ਦੇ ਧਿਆਨ ਹਿਤ

ਫੇਡਰਲ ਮੋਟਰ ਕੈਰੀਅਰ ਸੇਫਟੀ ਪ੍ਰਸ਼ਾਸਨ ਨੇ ਇਸ ਨਿਯਮ ਦਾ ਐਲਾਨ ਕੀਤਾ ਹੈ ਜਿਸ ਅਨੁਸਾਰ ਉਹਨਾਂ ਨੇ ਕਮਰਸ਼ੀਅਲ਼ ਟਰੱਕ ਅਤੇ ਬੱਸ ਡਰਾਈਵਰਾਂ ਲਈ ਰਾਸ਼ਟਰੀ ਡਰੱਗ ਅਤੇ ਸ਼ਰਾਬ ਕਲੀਅਰਿੰਗ ਹਾਊਸ ਸਥਾਪਿਤ ਕੀਤਾ ਹੈ ਕਲੀਅਰਿੰਗ ਡਾਟਾਬੇਸ ਸੈਂਟਰਲ ਤੌਰ ਤੇ ਸੇਵਾ ਪ੍ਰਦਾਨ ਕਰੇਗਾ, ਜਿਸ ਹੇਠ ਐੱਫ.ਐੱਮ.ਸੀ.ਐੱਸ.ਏ ਦਾ ਡਰੱਗ ਅਤੇ ਸ਼ਰਾਬ ਟੈਸਟਿੰਗ ਪ੍ਰੋਗ੍ਰਾਮ ਇਸ ਦੇ ਨਿਯਮਾਂ ਦਾ ਉਲੰਘਨ ਕਰਨ ਵਾਲੇ ਚਾਲਕਾਂ ਦਾ ਸਾਰਾ ਰਿਕਾਰਡ ਜਾਂ ਵੇਰਵਾ ਰੱਖੇਗਾ।
ਅਮਰੀਕੀ ਆਵਾਜਾਈ ਸਕੱਤਰ ਐਨਥਨੀ ਫਾੱਕਸ,” ਇੱਕ ਵੱਡੀ ਗਿਣਤੀ ਵਿਚ ਫ਼ਰੇਟ ਟਰੱਕਾਂ ਦੁਆਰਾ ਪੂਰੇ ਦੇਸ਼ ਵਿੱਚ ਇੱਕ ਥਾਂ ਤੋਂ ਦੂਜੇ ਥਾਂ ਲਿਜਾਇਆ ਜਾਂਦਾ ਹੈ, ਅਤੇ ਲੱਖਾਂ ਯਾਤਰੀ ਆਪਣੀ ਮੰਜ਼ਿਲ ਤੇ ਬਸਾਂ ਦੁਆਰਾ ਵੀ ਪੁਜੱਦੇ ਹਨ, ਇਸ ਲਈ ਇੱਕ ਕੇਂਦਰੀ, ਵਿਸਤਾਰਪੂਰਵਕ ਅਤੇ ਸਰਚਏਬਲ ਡਾਟਾਬੇਸ ਦੀ ਲੋੜ ਹੈ ਤਾਂ ਜੋ ਰਾਜ ਦੇ ਕਾਨੂੰਨਾਂ ਦਾ ਉਲੰਘਨ ਕਰਨ ਵਾਲੇ ਡਰਾਈਵਰਾਂ ਦਾ ਰਿਕਾਰਡ ਰੱਖਿਆ ਜਾ ਸਕੇ। ਇਹ ਸਿਸਟਮ ਇੱਕ ਨਵਾਂ ਤਕਨੀਕੀ ਜੰਤਰ ਹੈ ਜੋ ਸਾਡੀਆਂ ਸੜਕਾਂ ਨੂੰ ਹੋਰ ਸੁਰੱਖਿਅਤ ਬਣਾਵੇਗਾ।
ਇੱਕ ਵਾਰ ਕਲੀਅਰਿੰਗ ਹਾਊਸ ਸਥਾਪਿਤ ਹੋ ਜਾਵੇਗਾ ਤਾਂ ਮੋਟਰ ਚਾਲਕ ਮਾਲਕਾਂ ਦਾ ਕੰਮ ਹੋਵੇਗਾ ਕਿ ਉਹ ਸਿਸਟਮ ਤੋਂ ਉਹਨਾਂ ਮੌਜੂਦਾ ਜਾਂ ਸੰਭਾਵਿਤ ਡਰਾਈਵਰ ਕਰਮਚਾਰਿਆਂ ਦੀ ਮੰਗ ਕਰਨ ਜਿਨ੍ਹਾਂ ਰਾਜ ਡੱਰਗ ਅਤੇ ਸ਼ਰਾਬ ਟੇਸਟਿੰਗ ਕਾਨੂੰਨ ਤੋੜਣ ਦੇ ਮਾਮਲੇ ਹਾਲੇ ਤੀਕ ਸੁਲਝਾਏ ਨਹੀਂ, ਜੋ ਕਿ ਉਹਨਾਂ ਨੂੰ ਕਮਰਸ਼ੀਅਲ਼ ਮੋਟਰ ਵਹੀਕਲ ਚਲਾਉਣ ਤੋਂ ਰੋਕਦੇ ਹਨ।ਇਸ ਵਿਚ ਮਾਲਕਾਂ ਅਤੇ ਮੈਡੀਕਲ ਸਮੀਖਿਆ ਅਫਸਰਾਂ ਨੂੰ ਨਿਯਮਾਂ ਦੇ ਹੋਏ ਉਲੰਘਨ ਦੀ ਰਿਪੋਰਟ ਵੀ ਦੇਣੀ ਹੋਵੇਗੀ।
ਡਰੱਗ ਅਤੇ ਸ਼ਰਾਬ ਕਲੀਅਰਿੰਗ ਹਾਊਸ ਦੇ ਇਸ ਨਿਯਮ ਦੇ ਸਾਲਾਨਾ ਲਗਭਗ 42 ਲੱਖ ਡਾੱਲਰ ਦੇ ਫ਼ਾਇਦੇ ਹਨ ਜੋ ਕਿ ਕੰਮ ਤੇ ਰੱਖਣ ਤੋਂ ਪਹਿਲਾਂ ਛਾਣਬੀਣ ਕਰਨ ਅਤੇ ਐਕਸੀਡੈਂਟ ਹੋਣ ਤੋਂ ਬਚਣ ਕਾਰਨ ਹੋ ਸਕਦੇ ਹਨ।
ਐੱਫ.ਐੱਮ.ਸੀ.ਐੱਸ.ਏ ਪ੍ਰਸ਼ਾਸਕ ਸਕਾੱਟ ਡਾਰਲਿੰਗ ਦੇ ਅਨੁਸਾਰ,” ਇਹ ਆਮ ਜਨਤਾ ਅਤੇ ਸਾਰੇ ਵਪਾਰਕ ਮੋਟਰਗੱਡੀ ਉਦਯੋਗ ਲਈ ਵੱਡੀ ਸੁਰੱਖਿਅਤ ਜਿੱਤ ਹੈ। ਕਲੀਅਰਿੰਗ ਹਾਊਸ ਸਾਨੂੰ ਮੌਜੂਦਾ ਡਰਾਈਵਰਾਂ ਬਾਰੇ ਦੱਸੇਗਾ ਜੋ ਡਰੱਗ ਜਾਂ ਸ਼ਰਾਬ ਦਾ ਸੇਵਨ ਕਰਦੇ ਹਨ ਅਤੇ ਇਸ ਤਰਾਂ ਅਸੀਂ ਉਹਨਾਂ ਡਰਾਈਵਰਾਂ ਨੂੰ ਨੌਕਰੀ ਦੇ ਸਕਾਂਗੇ, ਜੋ ਨਸ਼ਾ ਨਹੀਂ ਕਰਦੇ ਅਤੇ ਸ਼ਰਾਬ ਨਹੀਂ ਪੀਂਦੇ ਅਤੇ ਜੋ ਡਰਾਈਵਰ ਅਜਿਹਾ ਕਰਦੇ ਹਨ ਉਹਨਾਂ ਦੇ ਨਤੀਜੇ ਹੁਣ ਉਹਨਾਂ ਦੇ ਮਾਲਕਾਂ ਤੋਂ ਲੁੱਕ ਨਹੀਂ ਸਕਣਗੇ ਅਤੇ ਉਹ ਖਰਾਬ ਰਿਕਾਰਡ ਦੇ ਹੁੰਦੇ ਗੱਡੀ ਚਲਾ ਕੇ ਆਮ ਜਨਤਾ ਦੀ ਜਾਨ ਖਤਰੇ ਵਿਚ ਨਹੀਂ ਪਾ ਸਕਣਗੇ।
ਇਸ ਨਿਯਮ ਅਨੁਸਾਰ ਮੋਟਰ ਕੈਰੀਅਰਾਂ, ਮੈਡੀਕਲ ਰੀਵਿਊ ਅਧਿਕਾਰੀ, ਤੀਜੀ ਪਾਰਟੀ ਪ੍ਰਬੰਧਕ ਅਤੇ ਸਬਸਟਾਂਸ ਅਬਿਅੂਜ਼ ਅਧਿਕਾਰਆਂਿ ਨੂੰ ਅਜਿਹੇ ਡਰਾਈਵਰਾਂ ਦੀ ਰਿਪੋਰਟ ਕਰਨਾ ਜਰੂਰੀ ਹੈ:
1. ਡਰੱਗ ਜਾਂ ਸ਼ਰਾਬ ਟੈਸਟ ਵਿਚ ਅਸਫਲ ਹੁੰਦੇ ਹਨ
2. ਡਰੱਗ ਜਾਂ ਸ਼ਰਾਬ ਟੈਸਟ ਕਰਾਉਣ ਤੋਂ ਮਨਾ ਕਰਦੇ ਹਨ
3. ਪੁਨਰ-ਵਸੇਬੇ ਤੋਂ ਬਾਅਦ ਦੁਬਾਰਾ ਨੌਕਰੀ ਤੇ ਪਰਤਦੇ ਹਨ
ਇਸ ਤੋਂ ਇਲਾਵਾ ਮੋਟਰ ਕੈਰੀਅਰਾਂ ਦਾ ਕੰਮ ਕਲੀਅਰਿੰਗ ਹਾਉਸ ਤੋਂ ਆਪਣੇ ਕੰਮ ਕਰਨ ਵਾਲੇ ਮੌਜੂਦਾ ਵਿਅਕਤੀਆਂ ਦੀ ਸਾਲਾਨਾ ਪੜਤਾਲ ਕਰਨਾ ਹੋਵੇਗਾ। ਨਵੇਂ ਵਿਅਕਤੀ ਨੂੰ ਕੰਮ ਤੇ ਰੱਖਣ ਤੋਂ ਪਹਿਲਾਂ ਇਕ ਪੜਤਾਲ ਕੀਤੀ ਜਾਵੇਗੀ ਜੋ ਇਹ ਨਿਰਨਾ ਕਰੇਗੀ ਕਿ ਕਿਸੇ ਡਰਾਈਵਰ ਨੇ ਡਰੱਗ ਜਾਂ ਸ਼ਰਾਬ ਦੇ ਟੈਸਟ ਦੀਆਂ ਲੋੜਾਂ ਦਾ ਕਿਸੇ ਹੋਰ ਮਾਲਕ ਕੋਲ਼ ਕੰਮ ਦੌਰਾਨ ਉਲੰਘਨ ਤਾਂ ਨਹੀਂ ਕੀਤਾ, ਕੀ ਉਸ ਵਿਅਕਤੀ ਤੇ ਸੀ.ਐੱਮ.ਵੀ ਚਲਾਉਣ ਤੇ ਰੋਕ ਤਾਂ ਨਹੀਂ ਲੱਗੀ।
ਰਾਜ ਸੁਰੱਖਿਆ ਨਿਯਮ ਟਰੱਕ ਮਾਲਕਾਂ ਤੋਂ ਡਰਾਇਵਰ ਨੂੰ ਕੰਮ ਤੇ ਰੱਖਣ ਤੋਂ ਪਹਿਲਾਂ ਡਰੱਗ ਟੈਸਟ ਅਤੇ ਸ਼ਰਾਬ ਟੈਸਟ ਅਤੇ ਫੇਰ ਰੈਂਡਮ ਟੈਸਟ ਦੀ ਮੰਗ ਕਰਦੇ ਹਨ। ਮੋਟਰ ਕੈਰੀਅਰਜ਼ ਨੂੰ ਆਪਣੇ ਡਰਾਇਵਰਾਂ ਨੂੰ ਵਹੀਕਲ਼ ਚਲਾਉਣ ਤੋਂ ਰੋਕਣਾ ਹੋਵੇਗਾ ਜੇ ਉਹ ਇਹਨਾਂ ਟੈਸਟਾਂ ‘ਚ ਪਾਸ ਨਹੀਂ ਹੁੰਦੇ।
1974 ਦੇ ਪਰਾਈਵੇਸੀ ਐਕਟ (5 ਯੂ.ਐੱਸ.ਸੀ. 552 ਏ) ਅਨੁਸਾਰ, ਮਾਲਕ ਦੇ ਆਪਣੇ ਡਰਾਈਵਰ ਦੇ ਕਲੀਅਰਿੰਗ ਹਾਊਸ ਰਿਕਾਰਡ ਦੀ ਮੰਗ ਅਤੇ ਐੱਫ.ਐੱਮ.ਸੀ.ਐੱਸ.ਏ ਦੇ ਉਸ ਡਰਾਈਵਰ ਦੇ ਕਲੀਅਰਿੰਗ ਹਾਉਸ ਰਿਕਾਰਡ ਨੂੰ ਉਸ ਦੇ ਮਾਲਕ ਨੂੰ ਸਪੂਰਦ ਕਰਨ ਤੋਂ ਪਹਿਲਾਂ ਉਸ ਡਰਾਈਵਰ ਦੀ ਮੰਜੂਰੀ ਜਰੂਰੀ ਹੈ। ਕਲੀਅਰਿੰਗ ਹਾਊਸ ਵਿਚ ਰਜ਼ਿਸਟਰ ਹੋਣ ਤੋਂ ਬਾਅਦ ਡਰਾਈਵਰ ਆਪਣੀ ਜਾਣਕਾਰੀ ਬਿਨਾ ਕਿਸੇ ਫੀਸ ਦੇ ਦੇਖ ਸਕਦਾ ਹੈ।
ਕਾਂਗਰਸ ਨੇ ਐੱਫ.ਐੱਮ.ਸੀ.ਐੱਸ.ਏ ਨੂੰ 21 ਸੀ. ਦੇ ਐਕਟ ਮੂਵਿੰਗ ਅਹੈੱਡ ਫਾੱਰ ਪ੍ਰੌਗਰੈਸ ਦੁਆਰਾ ਨਿਰਧਾਰਿਤ ਇਕ ਰਾਸ਼ਟਰੀ ਡਰੱਗ ਅਤੇ ਸ਼ਰਾਬ ਕਲੀਅਰਿੰਗ ਹਾਊਸ ਸਥਾਪਿਤ ਕਰਨ ਨੂੰ ਕਿਹਾ ਹੈ।
ਨੈਸ਼ਨਲ ਡਰੱਗ ਅਤੇ ਸ਼ਰਾਬ ਕਲੀਅਰਿੰਗ ਹਾਊਸ ਦਾ ਆਖਰੀ ਨਿਯਮ 4 ਜਨਵਰੀ, 2017 ਤੋਂ ਲਾਗੂ ਹੁੰਦਾ ਹੈ ਅਤੇ ਇਸ ਤੇ ਅਮਲ ਕਰਨ ਦੀ ਮਿਤੀ 2020 ਹੈ।