ਵਾੱਲ-ਮਾਰਟ ਨੂੰ ਕੈਲੀਫੋਰਨੀਆ ਦੇ ਟਰੱਕ ਡਰਾਈਵਰਾਂ ਨੂੰ 54 ਮਿਲਿਅਨ ਡਾੱਲਰ ਦੇਣ ਦਾ ਹੁਕਮ ਹੈ।-ਕਾਪੀ ਰਾਈਟ ਦੇਸੀ ਟਰੱਕਿੰਗ ਮੈਗ਼ਜ਼ੀਨ

ਫ਼ੈਡਰਲ਼ ਜਿਊਰੀ ਨੇ ਵਾਲ-ਮਾਰਟ ਨੂੰ ਆਪਣੇ ਉਹਨਾਂ ਡਰਾਇਵਰਾਂ ਨੂੰ 54 ਮਿਲੀਅਨ ਡਾਲਰ ਦੇਣ ਦਾ ਹੁਕਮ ਦਿੱਤਾ ਹੈ ਜਿੰਨ੍ਹਾ ਨੇ ਕਲੇਮ ਕੀਤਾ ਸੀ ਕਿ ਉਹਨਾ ਨੂੰ ਟਰੱਕ ਚਲਾਉਂਦੇ ਸਮੇਂ ਇੰਨਸਪੈਕਸ਼ਨ ਆਦਿ ਕੰਮ ਕਰਨ ਦੀ ਪੂਰੀ ਤਨਖਾਹ ਨਹੀਂ ਦਿੱਤੀ ਗਈ।
23 ਨਵੰਬਰ ਨੂੰ ਕੈਲੀਫੋਰਨੀਆ ਦੇ ਉੱਤਰੀ ਜਿਲੇ ਦੀ ਅਮਰੀਕੀ ਅਦਾਲਤ ਦੀ ਜਿਊਰੀ ਨੇ ਫੈਸਲਾ ਕੀਤਾ ਕਿ ਵਾੱਲ-ਮਾਰਟ ਆਪਣੇ ਟਰੱਕ ਡਰਾਈਵਰਾਂ ਨੂੰ ਪਰੀ ਅਤੇ ਪੋਸਟ-ਟਰਿਪ ਇੰਸਪੈਕਸ਼ਨ , 10 ਮਿੰਟ ਦੀ ਰਿਸਟ ਬ੍ਰੇਕ ਅਤੇ 10 ਘੰਟਿਆਂ ਦੀ ਲੇਓਵਰ ਲਈ ਘੱਟੋ-ਘੱਟ ਤਨਖਾਹ ਦੇਣ ਵਿਚ ਅਸਫਲ ਰਹੀ ਹੈ।
ਜਿਊਰੀ ਨੇ ਕਲਾਸ-ਐਕਸ਼ਨ ਸਿਅੂਟ ਅਨੁਸਾਰ ਡਰਾਈਵਰਾਂ ਨੂੰ ਲੇਓਵਰ ਲਈ 44,699766 ਡਾੱਲਰ, ਇੰਨਸਪੈਕਸ਼ਨਾਂ ਲਈ 5,942440 ਡਾੱਲਰ ਅਤੇ ਰੈਸਟ ਬ੍ਰੇਕ ਲਈ 3,961975 ਡਾੱਲਰ ਦੀ ਕੀਮਤ ਨਾਲ ਨਵਾਜ਼ਿਆ।
ਜਿਊਰੀ ਨੇ ਇਹ ਫੈਸਲਾ ਕੀਤਾ ਕਿ ਵਾੱਲ-ਮਾਰਟ 10 ਅਕਤੂਬਰ, 2007 ਤੋਂ 15 ਅਕਤੂਬਰ, 2015 ਦੇ 103,221 ਤਨਖਾਹ ਦੇ ਮੌਕਿਆਂ ਦੌਰਾਨ ਆਪਣੇ ਕਲਾਸ ਮੈਂਬਰਾ ਨੂੰ ਘੱਟੋ-ਘੱਟ ਤਨਖਾਹ ਦੇਣ ਵਿਚ ਅਸਫਲ ਰਹੀ ਹੈ।
ਵਾੱਲ-ਮਾਰਟ ਤੇ ਟਰੱਕ ਡਰਾਈਵਰਾਂ ਨੂੰ ਪ੍ਰਤੀ ਘੰਟਾ ਨਹੀਂ ਸਗੋਂ ਪ੍ਰਤੀ ਮੀਲ ਤਨਖਾਹ ਦਿੱਤੀ ਜਾਂਦੀ ਹੈ।
ਕੇਸ ਅਸਲ ਵਿਚ 2008 ਵਿਚ ਦਰਜ ਕੀਤਾ ਗਿਆ ਸੀ।ਵਾੱਲ-ਮਾਰਟ ਨੇ ਦਲੀਲ ਦਿੱਤੀ ਕਿ ਉਸਦੇ ਡਰਾਈਵਰਾਂ ਨੂੰ ਇੰਨਸਪੈਕਸ਼ਨਾਂ ਲਈ ਤਨਖਾਹ ਦਿੱਤੀ ਜਾਂਦੀ ਹੈ ਅਤੇ ਉਹ ਲੇਓਵਰ ਦੌਰਾਨ ਕੰਮ ਨਹੀਂ ਕਰਦੇ।
800 ਡਰਾਈਵਰਾਂ ਦੇ ਅਟਾਰਨੀ ਇਸ ਮੁਕੱਦਮੇ ਤੋਂ 72 ਮਿਲਿਅਨ ਡਾੱਲਰ ਦੇ ਮੁਆਵਜੇ ਦੀ ਉਮੀਦ ਰੱਖਦੇ ਸਨ।