ਸਤੰਬਰ ਦੇ ਮਹੀਨੇ ਢੋਆ ਢੁਆਈ ਕਾਫੀ ਰਹੀ

ਅਮੈਰਿਕਨ ਟਰੱਕਿੰਗ ਐਸੋਸੀਏਸ਼ਨ ਵੱਲੋਂ ਫੌਰ ਹਾਇਰ ਟਨੇਜ ਅੰਕੜਿਆਂ ਦੀ ਦਿੱਤੀ ਜਾਣਕਾਰੀ ਅਨੁਸਾਰ ਇਸ ਸਾਲ ਦੇ ਸਤੰਬਰ ਮਹੀਨੇ ‘ਚ ਕਿਰਾਏ ‘ਤੇ ਕੀਤੀ ਢੋਆ ਢੁਆਈ ਪਿਛਲੇ ਸਾਲ ਦੇ ਇਸ ਮਹੀਨੇ ਨਾਲੋਂ ਤਕਰੀਬਨ 3.1 % ਵੱਧ ਰਹੀ।
ਇਸ ਤੋਂ ਬਿਨਾ ਪਿਛਲੇ ਸਾਲ ਨਾਲ਼ੋਂ ਕੁੱਲ਼ ਢੁਆਈ ਵੀ 3.1 % ਵੱਧ ਰਹੀ ਹੈ।ਪਰ ਇਹ ਅੰਕੜੇ ਮਹੀਨਾਵਾਰ ਕੁੱਝ ਵੱਖਰੇ ਹਨ। ਸਤੰਬਰ ‘ਚ ਇਹ ਵੱਧ ਸੀ ਪਰ ਅਗਸਤ ‘ਚ ਇਹ ਘੱਟ ਸੀ।ਸਤੰਬਰ ਮਹੀਨੇ ਦਾ ਇੰਡੈਕਸ 135.1 ਸੀ ਜੋ ਅਗਸਤ ‘ਚ 134.1 ਸੀ।

ਏ ਟੀ ਏ ਦੇ ਮੁੱਖ ਵਿਗਿਆਨੀ ਬੌਬ ਕੌਸਟੈਲੋ ਅਨੁਸਾਰ ਇਹ ਉਤਰਾਅ ਚੜ੍ਹਾਅ ਦੇ ਸਿਲਸਿਲੇ ‘ਚ ਹੁਣ ਪਿਛਲੀਆਂ ਗਰਮੀਆਂ ‘ਚ ਸਤੰਬਰ ਮਹੀਨੇ ‘ਚ ਤਾਂ ਵੱਧ ਸੀ ਪਰ ਇਹ ਵਾਧਾ ਅਗਸਤ ਦੇ ਘਾਟੇ ਨੂੰ ਪੂਰਾ ਨਾ ਕਰ ਸਕਿਆ।ਉਨ੍ਹਾਂ ਅਨੁਸਾਰ ਇਹ ਰਿਕਾਰਡ ਵਾਧੇ ਵਲ ਜਾ ਰਿਹਾ ਹੈ।
ਸਭ ਤੋਂ ਵੱਧ 135.8 ਦਾ ਅੰਕੜਾ ਇਸ ਸਾਲ ਜਨਵਰੀ ਦਾ ਹੈ। ਕੋਸੈਲੋ ਦਾ ਕਹਿਣਾ ਹੈ ਕਿ ਸਾਨੂੰ ਸਪਲਾਈ ਚੇਨ ਦੌਰਾਨ ਸਾਜ਼ੋ ਸਮਾਨ ਦੇ ਪੱਧਰ ਦੀ ਚਿੰਤਾ ਹੈ।ਉਨ੍ਹਾਂ ਕਿਹਾ ਕਿ ਸਾਨੂੰ ਹਾਲ ‘ਚ ਹੀ ਸਪਲਾਈ ਚੇਨ ਅਤੇ ਇਸ ਦੇ ਅਨੁਪਾਤ ‘ਚ ਵਿਕਰੀ ‘ਚ ਅਗਸਤ ਦੇ ਮਹੀਨੇ ਥੋੜ੍ਹਾ ਜਿਹਾ ਵਾਧਾ ਹੋਇਆ ਹੈ ਪਰ ਇਹ ਚੰਗੀ ਨਿਸ਼ਾਨੀ ਨਹੀਂ। ਆਣ ਵਾਲ਼ੇ ਮਹੀਨਿਆਂ ‘ਚ ਇਸ ਦਾ ਟਰੱਕਾਂ ਨਾਲ਼ ਢੋਏ ਜਾਣ ਵਾਲ਼ੇ ਮਾਲ ‘ਤੇ ਉਲਟਾ ਅਸਰ ਪੈ ਸਕਦਾ ਹੈ।