34 ਘੰਟੇ ਦਾ ਰੀਸੈੱਟ ਰੂਲ ਫਿਰ 2013 ਦੇ ਪਹਿਲੇ ਰੂਲ ‘ਚ ਬਦਲਿਆ

ਫੈਡਰਲ ਮੋਟਰ ਕੈਰੀਅਰ ਸੇਫਟੀ ਐਡਮਨਿਸਟਰੇਸ਼ਨ ਵੱਲੋਂ 22 ਦਸੰਬਰ ਨੂੰ ਫੈਡਰਲ ਰਜਿਸਟਰ ‘ਚ ਇੱਕ ਸੂਚਨਾ ਛਾਪੀ ਹੈ ਜਿਸ ਅਨੁਸਾਰ ਦੱਸਿਆ ਗਿਆ ਹੈ ਕਿ ਟੂ ਆਵਰਜ਼- ਆਫ – ਸਰਵਿਸ ਪ੍ਰੋਵੀਜ਼ਨ ਨੂੰ ਹੁਣ ਖਤਮ ਕਰ ਦਿੱਤਾ ਗਿਆ ਹੈ।ਇਸ ਦੀ ਥਾਂ ਕਾਂਗਰਸ ਵੱਲੋਂ ਪਾਸ ਕੀਤੇ ਅਤੇ ਰਾਸ਼ਟਰਪਤੀ ਵੱਲੋਂ ਮਨਜ਼ੂਰੀ ਦਿੱਤੇ ਗਏ 2015 ਕਾਨੂੰਨ ਨੂੰ ਲਾਗੂ ਕਰ ਦਿੱਤਾ ਗਿਆ ਹੈ।
ਇਹ ਨਿਯਮ ਰਾਸ਼ਟਰਪਤੀ ਵੱਲੋਂ ਦਸਖਤ ਕੀਤੇ ਜਾਣ ਤੋਂ ਤੁਰੰਤ ਬਾਅਦ ਲਾਗੂ ਹੋ ਗਿਆ ਹੈ। ਪਰ ਕਾਨੂੰਨ ‘ਚ ਸਬੰਧਤ ਏਜੰਸੀ ਨੂੰ ਕਿਹਾ ਗਿਆ ਹੈ ਕਿ ਇਸ ਨੋਟਿਸ ਨੂੰ ਪੋਸਟ ਕੀਤਾ ਜਾਵੇ।
30 ਸਤੰਬਰ 2015 ਤੱਕ ਡ੍ਰਾਈਵਰ 2013 ਤੋਂ ਪਹਿਲਾਂ ਵਾਲ਼ੇ ਸ਼ੁਰੂ ਰੂਲ ਅਨੁਸਾਰ ਵੀ ਕੰਮ ਕਰ ਸਕਦੇ ਹਨ। ਜਿਸ ਦਾ ਅਰਥ ਹੈ ਕਿ 34- ਘੰਟੇ ਦੇ ਰੀਸਟਾਰਟ ‘ਚ 1 ਵਜੇ ਸਵੇਰ ਤੋਂ ਲੈ ਕੇ ਸਵੇਰ ਦੇ 5 ਵਜੇ ਤੱਕ ਦੇ ਦੋ ਸਮੇਂ ਪੀਰੀਅਡ ਸ਼ਾਮਲ ਨਹੀਂ ਹੋਣਗੇ।ਹਫਤੇ ‘ਚ ਇੱਕ ਵਾਰ ਵਾਲ਼ੀ ਹੱਦ ( ਵੰਸ ਏ ਵੀਕ) ਵੀ ਹਟਾ ਦਿੱਤੀ ਗਈ ਹੈ।
ਇਸ ਕਾਨੂੰਨ ਅਨੁਸਾਰ ਐਫ ਐਮ ਸੀ ਐਸ ਏ ਨੂੰ ਇਹ ਵੀ ਕਿਹਾ ਗਿਆ ਹੈ ਕਿ ਉਹ ਨਿਯਮ ਦਾ ਅਧਿਅਨ ਕਰੇ ਅਤੇ ਇਹ ਪਤਾ ਲਾਵੇ ਕਿ ਇਸ ਦਾ ਡ੍ਰਾਈਵਰਾਂ, ਕੈਰੀਅਰਾਂ ਅਤੇ ਸੁਰੱਖਿਆ ‘ਤੇ ਕੀ ਅਸਰ ਪੈ ਸਕਦਾ ਹੈ।
ਜਦੋਂ ਹੀ ਏਜੰਸੀ ਵੱਲੋਂ ਕਾਂਗਰਸ ਨੂੰ ਇਸ ਦੀ ਜਾਣਕਾਰੀ ਦਿੱਤੀ ਜਾਵੇਗੀ ਅਤੇ ਇਹ ਅੰਤਮ ਫੈਸਲਾ ਕਰੇਗੀ ਕਿ 2013 ਦਾ ਨਿਯਮ ਵਧੇਰੇ ਸੁਰੱਖਿਅਤ ਹੈ ਤਾਂ ਇਹ ਫਿਰ ਲਾਗੂ ਹੋ ਜਾਵੇਗਾ।

ਐਫ ਐਮ ਸੀ ਐਸ ਏ ਨੇ ਆਪਣੇ 22 ਦਸੰਬਰ ਵਾਲ਼ੇ ਨੋਟਿਸ ‘ਚ ਕਿਹਾ ਹੈ ਕਿ ਜਦੋਂ ਹੀ ਇਸ ਨਿਯਮ ਨੇ ਕਾਨੂੰਨੀ ਹੋਂਦ ਅਪਣਾ ਲਈ ਉਦੋਂ ਇਸ ਵੱਲੋਂ ਇੱਕ ਹੋਰ ਸੂਚਨਾ ਦਿੱਤੀ ਜਾਵੇਗੀ।